ਹੈਲੋ,
ਤੁਸੀਂ ਮੈਨੂੰ ਨਹੀਂ ਜਾਣਦੇ...ਕਦੇ ਕਦੇ ਤਸਵੀਰਾਂ 'ਚ ਦੇਖਿਆ ਹੋਊ ਸ਼ਾਇਦ...ਮੈਂ ਚਿੱਟਾ ਜਿਹਾ ਭਾਲੂ ਹਾਂ।
ਬੇਸ਼ੱਕ ਪਹਿਲਾਂ ਮੈਂ ਵੀ ਹਜ਼ਾਰਾਂ ਉਹਨਾਂ ਖਿਡੌਣਿਆਂ 'ਚੋਂ ਹੀ ਇੱਕ ਸੀ,ਜਿੰਨਾਂ ਨੂੰ ਸਜਾਵਟ ਜਾਂ ਖੇਡਣ ਲਈ ਖਰੀਦਿਆ ਜਾਂ ਤੋਹਫ਼ੇ 'ਚ ਦਿੱਤਾ ਜਾਂਦਾ ਹੈ ਤੇ ਫੇਰ ਕਿਸੇ ਕੋਨੇ 'ਚ ਸਜਾਇਆ ਜਾਂਦਾ ਹੈ ਤੇ ਕਦੇ ਕਦੇ ਜੇ ਕਿਸੇ ਨੂੰ ਸਾਡੇ ਤੇ ਅੰਤਾਂ ਦਾ ਪਿਆਰ ਆਵੇ ਤਾਂ ਗਲਵੱਕੜੀ ਜਾਂ ਬੁੱਲਾਂ ਦੀ ਛੋਹ ਨਸੀਬ ਹੋ ਜਾਂਦੀ ਹੈ ਤੇ ਮੈਂ ਤਾਂ ਉਹਨਾਂ ਆਮ ਤੋਂ ਵੀ ਬਦਕਿਸਮਤ ਸੀ, ਮੈਨੂੰ ਇੱਕ 40-45 ਸਾਲ ਦੀ ਔਰਤ ਨੇ ਖਰੀਦਿਆ ਤੇ ਆਪਣੇ ਭਤੀਜੇ (ਪਰਤੀਕ) ਦੇ ਜਨਮ ਦਿਨ 'ਤੇ ਤੋਹਫ਼ੇ ਦੇ ਰੂਪ ਵਿੱਚ ਦਿੱਤਾ। ਪਰ ਅੱਗੋਂ ਪਰਤੀਕ ਦੇ ਮਾਪੇ ਸਿਹਤ ਲਈ ਕੁਝ ਜ਼ਿਆਦਾ ਹੀ ਸੁਚੇਤ !! ਉੰਨਾਂ ਨੂੰ ਲੱਗਦਾ ਸੀ ਕਿ ਮੈਂ ਜ਼ਿਆਦਾ ਮਿੱਟੀ,ਘੱਟਾ ਤੇ ਕੀਟਾਣੂ ਸੋਖਕੇ ਬੱਚਿਆਂ ਨੂੰ ਬੀਮਾਰ ਕਰ ਦੇਵਾਂਗਾ, ਸੋ ਉਹ ਬੱਚਿਆਂ ਨੂੰ ਮੈਨੂੰ ਛੋਹਣ ਤੋਂ ਵੀ ਵਰਜਦੇ ਰਹਿੰਦੇ। .... ਤੇ ਆਖ਼ਿਰ ਮੇਰੀ ਜਗਾ ਖਿਡੌਣਿਆਂ ਵਾਲੇ ਕਮਰੇ 'ਚ 'ਇੱਕ ਕੋਨਾ' ਬਣ ਗਈ।
ਦੋ ਤਿੰਨ ਸਾਲਾਂ ਬਾਅਦ ਇੱਕ ਦਿਨ ਇੱਕ ਅਣਪਛਾਤੀ ਜਿਹੀ ਕੁੜੀ ਆਈ। ਕਮਰੇ ਵਿੱਚ ਆਉਂਦਿਆਂ ਸਾਰ ਮੈਨੂੰ ਹਿੱਕ ਨਾਲ਼ ਲਾਇਆ,ਗੋਦ ਚੁੱਕਿਆ, ਘੁੱਟਿਆ ਤੇ ਕਿੰਨਾ ਚਿਰ ਚੁੰਮਦੀ ਰਹੀ.. ਮੇਰੀਆਂ ਅੱਖਾਂ, ਮੇਰਾ ਸਿਰ.... ਤੇ ਫ਼ੇਰ ਉੱਥੇ ਹੀ ਰੱਖ ਦਿੱਤਾ। ਮੈਂ ਬੜਾ ਹੈਰਾਨ !! ਕਿ ਪਹਿਲੇ ਹੀ ਦਿਨ , ਪਹਿਲੀ ਹੀ ਤੱਕਣੀ ਤੇ ਇੰਨਾਂ ਸਾਰਾ ਪਿਆਰ !! ਹਜ਼ਮ ਨਾ ਆਉਣ ਵਾਲੀ ਗੱਲ ਸੀ। ਫ਼ੇਰ ਲੱਗਾ ਸ਼ਾਇਦ ਭੁਲੇਖਾ ਪੈ ਗਿਆ ਹੋਊ ਕਿਸੇ ਆਪਣੇ ਦਾ.....।.. ਪਰ ਨਹੀਂ.. ਉਹ ਰੋਜ਼ ਆਉਣ ਲੱਗੀ...ਫੇਰ ਉਹ ਦਿਨ 'ਚ ਕਈ ਕਈ ਵਾਰ ਆਉਂਦੀ ਤੇ ਉੱਥੇ ਹੀ ਉਸੇ ਕੋਨੇ 'ਚ ਮੇਰੀ ਥਾਵੇਂ ਬੈਠ ਕੇ ਮੈਨੂੰ ਆਪਣੀ ਗੋਦ 'ਚ ਬਿਠਾ ਲੈਂਦੀ.... ਕਈ ਵਾਰ ਇੰਝ ਲੱਗਦਾ ਜਿਵੇਂ ਉਹ ਵੀ ਅੰਦਰੋਂ ਇਕੱਲੀ ਹੋਵੇ ਕਿਸੇ ਕੋਨੇ ਵਿੱਚ...ਸ਼ਾਇਦ ਉਹਦਾ ਵੀ ਕੋਈ ਆਪਣਾ ਨਹੀਂ ਹੋਣਾ.. ਪਰ ਹੁਣ ਮੈਂ ਇਕੱਲਾ ਨਹੀਂ ਸੀ... ਬੜਾ ਬੁਰਾ ਲੱਗਦਾ ਜਦੋਂ ਉਹ ਜਾਣ ਲੱਗਦੀ ਮੈਨੂੰ ਛੱਡ ਕੇ।
ਤੇ ਤੁਸੀਂ ਹੈਰਾਨ ਹੋਵੋਂਗੇ ਕਦੇ ਕਦੇ ਉਹ ਗੱਲਾਂ ਵੀ ਕਰਦੀ ਮੇਰੇ ਨਾਲ਼... ਜਾਣ ਲੱਗਿਆਂ ਮੈਨੂੰ ਪੁਚਕਾਰਦੀ," ਪੁੱਤੂ, ਮੂੰਹ ਨਾ ਬਣਾ ਗੰਦੇ ਜਿਹੇ, ਜਲਦੀ ਹੀ ਆਵਾਂਗੀ ਫ਼ੇਰ... ਬੱਸ ਕੁਝ ਘੰਟਿਆਂ ਦੀ ਹੀ ਤਾਂ ਗੱਲ਼ ਏ... ਤੂੰ ਤਾਂ ਮੇਰਾ ਸਵੀਟੂ ਆ... ਪਤਾ ਕਿੰਨਾ ਪਿਆਰ ਆਉੁਂਦਾ ਆ ਤੇਰਾ.......?? ਇੰਨਾ......................................................ਸਾਰਾ" (ਵੱਧ ਤੋਂ ਵੱਧ ਬਾਹਾਂ ਖੋਲ ਕੇ ਦਿਖਾਉਂਦੀ ਤੇ ਦੱਸਦੀ) ਤੇ ਕਦੇ ਕਦੇ ਮੇਰੇ ਨੱਕ 'ਤੇ ਚੂੰਢੀ ਭਰ ਕੇ ਆਵਦਾ ਹੀ ਮੂੰਹ ਏਂਦਾਂ ਬਣਾਉਂਦੀ ਜਿਵੇਂ ਖ਼ੁਦ ਨੂੰ ਹੀ ਦਰਦ ਹੋ ਰਹੀ ਹੋਵੇ........
ਤੇ ਇੱਕ ਦਿਨ ਉਹ ਉਦੋਂ ਆਈ,ਜਦੋਂ ਪਰਤੀਕ ਉਹ ਸਾਰੇ ਖਿਡੌਣੇ ਛਾਂਟ ਰਿਹਾ ਸੀ,ਜੋ ਸੁੱਟਣੇ ਸਨ।
ਇੱਕ ਦਮ ਜਿਵੇਂ ਉਹ ਪਗਲਾ ਗਈ........ਪਗਲਾਉਂਦੀ ਵੀ ਕਿਉਂ ਨਾ?? ਉਹਦਾ ਪੁੱਤੂ ਉਸੇ ਢੇਰ ਵਿੱਚ ਸੀ ਜੋ ਥੋੜੀ ਦੇਰ ਤੱਕ ਸੁੱਟਣ ਜਾਣਾ ਸੀ... ਉਹਨੇ ਮਲਕੜੇ ਜਿਹੇ ਆ ਕੇ ਮੈਨੂੰ ਚੁੱਕਿਆ,ਗਲ਼ ਨਾਲ ਲਗਾਇਆ ਤੇ ਪਰਤੀਕ ਨੂੰ ਕਿਹਾ," Pratik, you can't throw him!!!"
"But you know Mom doesnot like stuffed toys.." ਪਰਤੀਕ ਬੇਧਿਆਨਾ ਜਿਹਾ ਹੋ ਕੇ ਬੋਲਿਆ।
"You know i love him, I can not let him go..." ਜਿਵੇਂ ਤਰਲਾ ਪਾਉਂਦੀ ਨੇ ਕਿਹਾ।
ਮੈਂ ਦੋਹਾਂ ਵੱਲ ਦੇਖ ਰਿਹਾ ਸੀ, ਮੈਨੂੰ ਉਹਦੀ ਵਿਆਕੁਲਤਾ 'ਤੇ ਤਰਸ ਆ ਰਿਹਾ ਸੀ...।
"OK, you can talk to mom,if she will allow you to keep it,then you can.........." ਪਰਤੀਕ ਨੇ ਉਸਨੂੰ ਦੱਸਿਆ।
ਉਸੇ ਵੇਲੇ ਉਹ ਮੈਨੂੰ ਗੋਦੀ ਲਏ ਪੌੜੀਆਂ ਉੱਤਰ ਕੇ ਪਰਤੀਕ ਦੀ ਮਾਂ ਕਵਿਤਾ ਕੋਲ ਆਈ.... "Kavita, can i please keep this teddy, Pratik was gonna throw all stuffed animals..i wanna have this,till i am here....I wonot let kids play with him.." ਤਰਲਾ ਪਾਉਂਦੀ ਨੇ ਪੁੱਛਿਆ।
"Well, its ok wid me for u to keep it.. but make sure kids donot touch it.. I donot like them to play with them n get bugs." ਕਵਿਤਾ ਨੇ ਜਿਵੇਂ ਨਾ ਚਾਹੁੰਦੇ ਹੋਏ ਵੀ ਮਨਜ਼ੂਰੀ ਦੇ ਦਿੱਤੀ।
"Thank you So much Kavita!!!!!!!" ਇਹ ਕਹਿੰਦੀ ਮੈਨੂੰ ਘੁੱਟ ਕੇ ਜੱਫੀ ਪਾ ਕੇ ਜਿਵੇਂ ਸਕਿੰਟਾਂ ਵਿੱਚ ਹੀ ਆਪਣੇ ਕਮਰੇ ਆ ਗਈ। ਸਿਰਹਾਣੇ ਨਾਲ ਮੇਰਾ ਢੋਅ ਲਗਾ ਕੇ ਮੈਨੂੰ ਬਿਠਾ ਦਿੱਤਾ ਤੇ ਕਿੰਨੀ ਦੇਰ ਮੈਨੂੰ ਨਿਹਾਰਦੀ ਰਹੀ, ਜਿਵੇਂ ਕੋਈ ਮਾਂ ਬੱਚੇ ਨੂੰ ਸਜਾ ਸੰਵਾਰ ਕੇ ਇੱਕ ਟਕ ਦੇਖਦੀ ਰਹਿੰਦੀ ਐ...
.......ਤੇ ਬੱਸ ਉਸ ਤੋਂ ਬਾਅਦ ਉਸਦਾ ਕਮਰਾ 'ਸਾਡਾ ਕਮਰਾ' ਬਣ ਗਿਆ। ਉਹ ਪੜਦੀ,ਲਿਖਦੀ,ਫ਼ਿਲਮਾਂ ਦੇਖਦੀ, ਗਾਉਂਦੀ, ਸੌਂਦੀ,ਜਾਗਦੀ, ਕਦੇ ਮੈਨੂੰ ਨਾਲ ਲਿਟਾਉਂਦੀ, ਕਦੇ ਗੋਦੀ 'ਚ ਬਿਠਾਉਂਦੀ, ਕਦੇ ਮੇਰੀ ਗੋਦ 'ਚ ਬੈਠਦੀ....ਤੇ ਸੌਂਦੀ ਤਾਂ ਹਮੇਸ਼ਾ ਹੀ ਮੇਰੀ ਗੋਦ ਵਿੱਚ।
ਸਵੇਰੇ ਜਾਗ ਕੇ ਮੈਨੂੰ ਚੁੰਮਦੀ, ਤਿਆਰ ਹੁੰਦੀ ਕਿੰਨੀ ਵਾਰ ਮੈਨੂੰ ਪੁੱਛਦੀ ਕਿ ਕਿਵੇਂ ਲੱਗ ਰਹੀ ਹੈ ਜਿਵੇਂ ਮੈਂ ਸ਼ੀਸ਼ਾ ਹੋਵਾਂ....ਕੰਮ ਤੋਂ ਆਉਂਦੀ ਤਾਂ ਭੱਜਕੇ ਧਾਹ ਗਲਵੱਕੜੀ ਪਾ ਲੈਂਦੀ...ਪੂਰੇ ਦਿਨ ਦਾ ਹਾਲ ਸੁਣਾਉਂਦੀ ਕਿ ਕਿੰਨੀ ਯਾਦ ਆਈ ਸੀ ਮੇਰੀ...ਫੇਰ ਇੱਕ ਦਿਨ ਅਚਾਨਕ ਪਤਾ ਨਹੀਂ ਕੀ ਦਿਮਾਗ ਵਿੱਚ ਆਇਆ,ਕਹਿੰਦੀ,"ਪੁੱਤੂ ਕਿੰਨਾ ਚਿਰ ਜਦੋਂ ਮੈਂ ਕਮਰੇ ਵਿੱਚ ਨਹੀਂ ਹੁੰਦੀ ਤਾਂ ਤੂੰ ਇਕੱਲਾ ਰਹਿ ਜਾਂਦਾ ਐ,ਤੇਰੇ ਲਈ ਵੀ ਅੱਜ ਇੱਕ ਤੋਹਫ਼ਾ ਲੈ ਕੇ ਆਊਂਗੀ.. ਤੇ ਖ਼ੌਰੇ ਕੀ ਸੋਚ ਕੇ ਇੱਕ ਭੂਰੇ ਰੰਗ ਦਾ ਭਾਲੂ ਜਿਹਾ ਚੁੱਕ ਕੇ ਲੈ ਆਈ...ਮੇਰੇ ਬਰਾਬਰ ਬਿਠਾ ਦਿੱਤਾ, ਮੈਨੂੰ ਜ਼ਰਾ ਵੀ ਚੰਗਾ ਨਾ ਲੱਗਿਆ। ਕਦੇ ਕਦੇ ਕਹਿੰਦੀ,"ਇਹ ਤਾਂ ਮੇਰਾ ਛੋਟਾ ਪੁੱਤੂ ਆ,....." ਮੈਨੂੰ ਬੜੀ ਹੀ ਖਿਝ ਆਉਂਦੀ।
ਹੱਦ ਦਰਜੇ ਦੀ ਸ਼ਰਾਰਤੀ ਸੀ,ਕਦੇ ਕਦੇ ਖੌਰੇ ਕੀ ਸੋਚਕੇ ਮੇਰੇ ਮੂੰਹ ਤੇ ਦੋ ਤਿੰਨ ਚਪੇੜਾਂ ਮਾਰਦੀ ਤੇ ਕਹਿੰਦੀ,"ਤੂੰ ਤਾਂ ਬੜਾ ਈ ਗੰਦਾ ਬੱਚਾ ਐ", ਤੇ ਭੂਰੇ ਜਿਹੇ ਛੋਟੇ ਭਾਲੂ ਨੂੰ ਗੋਦ 'ਚ ਲੈ ਕੇ ਕਹਿੰਦੀ,"ਲੈ ਇਹਨੂੰ ਬਣਾ ਲਿਆ ਪੁੱਤ ਮੈਂ ਹੁਣ, ਤੁਰਿਆ ਫਿਰ ਤੂੰ ਹੁਣ.........।"
ਪਰ ਮੈਂ ਤਾਂ ਕੁਝ ਵੀ ਨਹੀਂ ਸੀ ਬੋਲ ਸਕਦਾ, ਪਰ ਉਹ ਅਕਸਰ ਮੇਰੀ ਚੁੱਪ ਵੀ ਪੜ ਲੈਂਦੀ ਸੀ, ਇਹੀ ਤਾਂ ਕਮਾਲ ਸੀ ਸਾਡੇ ਰਿਸ਼ਤੇ 'ਚ। ਮਿੰਟਾਂ ਸਕਿੰਟਾਂ 'ਚ ਉਸਨੂੰ ਵਗਾਹ ਕੇ ਕੰਧ 'ਚ ਮਾਰਦੀ ਤੇ ਮੈਨੂੰ ਘੁੱਟ ਕੇ ਆਪਣੇ ਨਾਲ ਲਗਾ ਲੈਂਦੀ.... ਵਾਰ ਵਾਰ ਕਹਿੰਦੀ.... ਓਹ ਹੋ...ਮੈਂ ਤਾਂ ਮਜ਼ਾਕ ਕਰਦੀ ਸੀ........ਤੂੰ ਈ ਆ ਮੇਰਾ ਕਾਕਾ ਤਾਂ ਪੁੱਤੂ .........ਪਾਗਲ਼ ਆ ਤੂੰ ਵੀ....ਮਜ਼ਾਕ ਵੀ ਨਹੀਂ ਸਹਿੰਦਾ.... ਤੇ ਜਿਵੇਂ ਮੈਂ ਕਹਿਣਾ ਚਾਹੁੰਦਾ ਕਿ ਏਹੋ ਜਿਹੇ ਮਜ਼ਾਕ ਵੀ ਨਾ ਕਰਿਆ ਕਰੇ..............।
ਬੜੀ ਚੁਲਬੁਲੀ ਸੀ... ਪੂਰਾ ਦਿਨ ਹੱਸਦੀ, ਨੱਚਦੀ-ਟੱਪਦੀ, ਗਾਉਂਦੀ ਰਹਿੰਦੀ ਸੀ...ਪਰ ਖੌਰੇ ਕਿਹੜੇ ਦੁੱਖਾਂ ਦੀ ਧੂਣੀ ਵੀ ਸੁਲਗਦੀ ਸੀ ਉਹਦੇ ਅੰਦਰ............ ਕਿ ਰੋਜ਼ ਰਾਤ ਨੂੰ ਰੋਂਦੀ ਹੀ ਸੌਂਦੀ ਸੀ , ਹਟਕੋਰੇ ਲੈਂਦੀ ਹੋਈ ਤੇ ਰੋਂਦੀ ਹਮੇਸ਼ਾ ਮੇਰੇ ਗਲ਼ੇ ਲੱਗ ਕੇ, ਕਦੇ ਮੇਰੀ ਗੋਦ 'ਚ ਸਿਰ ਰੱਖਕੇ....... ਮੈਨੂੰ ਕਈਆਂ ਦੀਆਂ ਸ਼ਿਕਾਇਤਾਂ ਲਾਉਂਦੀ........ਕਈ ਵਾਰ ਟੁੱਟਦੀ,ਪਰ ਫ਼ੇਰ ਸੰਭਲਦੀ ਤੇ ਖੜੋ ਜਾਂਦੀ... ਮੈਂ ਵਰਾਉਂਦਾ ਰਹਿੰਦਾ ਆਪਣੇ ਖ਼ਾਮੋਸ਼ ਲਫ਼ਜ਼ਾਂ ਨਾਲ..... ਤੇ ਜੇ ਕਿਤੇ ਮੈਂ ਵੀ ਕਮਜ਼ੋਰ ਪੈ ਜਾਂਦਾ ਤਾਂ ਇੱਕਦਮ ਹੰਝੂ ਪੂੰਝਦੀ ਹੱਸ ਪੈਂਦੀ.........।
"ਲੈ ਦੱਸ,ਪਾਗਲ ਐ ਤੂੰ??? ਕੌਣ ਰੋਇਆ?? ਮੈਂ ???? ਮੈਂ ਰੋ ਸਕਦੀ ਹਾਂ ਭਲਾ ਦੱਸ?? ਭੁਲੇਖਾ ਪਿਆ ਹੋਣਾ ਆ ਤੈਨੂੰ........." ਤੇ ਮੈਂ ਵੀ ਹੱਸ ਪੈਂਦਾ ਉਹਦੀ ਅਜਿਹੀ ਘਟੀਆ ਐਕਟਿੰਗ 'ਤੇ। ਇਸ ਤਰਾਂ ਸਾਡਾ ਅਜਿਹਾ ਰਿਸ਼ਤਾ ਬਣ ਗਿਆ........।
ਮੈਨੂੰ ਮੇਰੀ ਜ਼ੁਬਾਨ,ਮੇਰੀਆਂ ਅੱਖਾਂ ,ਮੇਰੇ ਕੰਨ ਤੇ ਮੇਰੀ ਪੂਰੀ ਦੁਨੀਆਂ ਮਿਲ ਚੁੱਕੀ ਸੀ, ਮੈਂ ਸੱਤਵੇਂ ਆਸਮਾਨ ਤੇ ਰਹਿੰਦਾ। ਏਦਾਂ ਦੀ ਰੋਜ਼ਮਰਾ 'ਚ ਗਿਆਰਾਂ ਮਹੀਨੇ ਕਿਵੇਂ ਬੀਤ ਗਏ, ਕੁਝ ਪਤਾ ਨਾ ਲੱਗਾ।
ਤੇ ਫ਼ੇਰ ਅਚਾਨਕ ਉਹ ਬੀਮਾਰ ਹੋ ਗਈ ਤੇ ਉਹ ਕੰਮ ਦੇ ਕਰਕੇ ਪੂਰਾ ਆਰਾਮ ਨਾ ਕਰ ਪਾਉਂਦੀ, ਇੱਕ ਹਫ਼ਤਾ ਏਦਾਂ ਹੀ ਚੱਲਦਾ ਰਿਹਾ, ਉੁਹ ਥੱਕੀ ਤੇ ਉਦਾਸ ਰਹਿੰਦੀ.. ਮੇਰੇ ਨਾਲ ਵੀ ਜ਼ਿਆਦਾ ਗੱਲ ਨਾ ਕਰਦੀ। ਸ਼ਾਇਦ ਉੁਹਨੂੰ ਆਗਾਹ ਹੋ ਗਿਆ ਸੀ ਕਈ ਗੱਲਾਂ ਦਾ.... ਤੇ ਇੱਕ ਦਿਨ ਅਚਾਨਕ ਉਹਦੇ ਕੋਈ ਰਿਸ਼ਤੇਦਾਰ ਆਏ ਤੇ ਉਸਦੇ ਕੁਝ ਕੱਪੜੇ ਪੈਕ ਕਰਕੇ ਉਹਨੂੰ ਨਾਲ਼ ਲੈ ਗਏ....... ਉਹਨੇ ਮੈਨੂੰ ਗੋਦੀ 'ਚ ਬਿਠਾਇਆ ਤੇ ਕਿਹਾ ਜੇ ਕਿਸਮਤ 'ਚ ਹੋਇਆ, ਮੈਂ ਜਲਦੀ ਹੀ ਆਵਾਂਗੀ........ਚਾਹੇ ਤੈਨੂੰ ਲੈਣ ਲਈ ਹੀ ਆਵਾਂ ਸਿਰਫ਼ ............ ਮੈਂ ਬਹੁਤ ਉਦਾਸ ਸੀ। ਉਸ ਦਿਨ ਪਹਿਲੀ ਵਾਰ ਅਹਿਸਾਸ ਹੋਇਆ ਕਿ ਮੇਰੀ ਸਭ ਤੋਂ ਵੱਡੀ ਕਮਜ਼ੋਰੀ ਉਹ ਨਹੀਂ ਸੀ, ਸਗੋਂ ਇਹ ਸੀ ਕਿ ਮੈਂ ਚੱਲ ਫ਼ਿਰ ਨਹੀਂ ਸੀ ਸਕਦਾ, ਨਹੀਂ ਤਾਂ ਮੈਂ ਉਹਦੇ ਮੂਹਰੇ ਲੱਗ ਤੁਰਦਾ........ ਉਹਨੂੰ ਕਿਤੇ ਇਕੱਲੀ ਨੂੰ ਜਾਣਨਾ ਦਿੰਦਾ ਇਸ ਤਰਾਂ............ ਕਦੇ ਨਾ ਰਹਿੰਦਾ ਇੱਥੇ 'ਕੱਲਾ। ਮੈਂ ਆਵਦੇ ਆਪ ਤੋਂ ਜ਼ਿਆਦਾ ਉਹਦੇ ਲਈ ਉਦਾਸ ਸੀ........ ਝੱਲੀ ਕੀਹਦੇ ਨਾਲ਼ ਗੱਲਾਂ ਕਰੂ..?? ਕੀਹਦੇ ਗਲ਼ ਲੱਗ ਰੋਊ?? ਕੀਹਦੀ ਗੋਦੀ ਵਿੱਚ ਸੌਇਆਂ ਕਰੂ?? ਕੀਹਨੂੰ ਸ਼ਿਕਾਇਤਾਂ ਲਾਇਆ ਕਰੂ ਸਾਰੀ ਦੁਨੀਆਂ ਦੀਆਂ?? ਉਹ ਤਾਂ ਸ਼ਾਇਦ ਉਸੇ ਦੁਨੀਆਂ 'ਚ ਵਾਪਿਸ ਜਾ ਰਹੀ ਸੀ, ਜੀਹਦੇ ਕਰਕੇ ਉਹ ਮੈਨੂੰ ਰੋਜ਼ ਆਵਦੇ ਮੋਤੀਆਂ ਵਰਗੇ ਹੰਝੂਆਂ ਨਾਲ਼ ਭਿਉਂਇਆਂ ਕਰਦੀ ਸੀ.........ਕੌਣ ਚੁੱਪ ਕਰਾਊ ਰੋਂਦੀ ਨੂੰ???????? ਪਰ ਮੈਨੂੰ ਕਮਰੇ ਵਿੱਚ ਪਈਆਂ ਕਿਤਾਬਾਂ ਦੇਖ ਕੇ ਤਸੱਲੀ ਹੁੰਦੀ, ਕਿਉੁਂਕਿ ਸ਼ਾਇਦ ਕਿਤਾਬਾਂ ਲੈਣ ਤਾਂ ਆਊਗੀ...........।
ਅੱਠ ਦਸ ਦਿਨ ਉਡੀਕਦਾ ਰਿਹਾ ਮੈਂ ਤੇ ਇੱਕ ਦਿਨ ਅਚਾਨਕ ਦਰਵਾਜ਼ੇ ਤੇ ਦਸਤਕ ਹੋਈ.........ਮੇਰੇ ਜਿਵੇਂ ਪੈਰ, ਲੱਤਾਂ ਸਜੀਵ ਹੋ ਗਏ ਹੋਣ...... ਮੈਂ ਜਿੰਨੀ ਵੱਡੀ ਮੁਸਕੁਰਾਹਟ ਦੇ ਸਕਦਾ ਸੀ, ਦੇਣ ਲਈ ਤਿਆਰ ਹੋ ਗਿਆ ਤਾਂ ਕਿ ਉਹ ਜਦੋਂ ਹੀ ਅੰਦਰ ਆਊ ਇੱਕਦਮ ਨਵੀਂ ਨਰੋਈ ਤਾਜ਼ਾ ਹੋ ਜਾਊ ਮੈਨੂੰ ਖੁਸ਼ ਦੇਖ ਕੇ........ ਦਰਵਾਜ਼ਾ ਖੁੱਲਿਆ................।
ਤੇ........... ਤੇ ਆਹ ਕੀ? ? ਕਮਰੇ 'ਚ ਕਵਿਤਾ ਕੂੜੇ ਵਾਲਾ ਬੈਗ ਲੈ ਕੇ ਦਾਖਿਲ ਹੋਈ ........ਉਹਦੇ ਰਹਿੰਦੇ ਕੱਪੜੇ , ਕਿਤਾਬਾਂ ਤੇ ਹੋਰ ਛੋਟਾ ਮੋਟਾ ਸਮਾਨ ਉਸ ਬੈਗ ਵਿੱਚ ਬੜੀ ਹੀ ਬੇਰਹਿਮੀ ਨਾਲ ਸੁੱਟ ਰਹੀ ਸੀ ਉਹ.......... ਤੇ ਫ਼ੇਰ ਉਹੀ ਘਿਰਣਾ ਭਰੀ ਨਜ਼ਰ ਮੇਰੇ ਵੱਲ਼........।
ਪਹਿਲਾਂ ਉਹ ਬੈਗ ਘਸੀਟ ਕੇ ਬਾਹਰ ਕੀਤਾ ਤੇ ਹੁਣ ਮੇਰੀ ਵਾਰੀ ਸੀ... ਮੈਨੂੰ ਇੱਕ ਬਾਹੋਂ ਫੜਕੇ ਲਮਕਾਉਂਦੀ ਲੈ ਗਈ ਤੇ ਉਸੇ ਹੀ ਖਿਲੌਣਿਆਂ ਵਾਲੇ ਕਮਰੇ 'ਚ ਲਿਜਾ ਕੇ ਸੁੱਟ ਦਿੱਤਾ।
ਤੇ ਅੱਠ ਮਹੀਨੇ ਹੋ ਗਏ.... ਉਹਨੂੰ ਗਇਆਂ , ਮੈਨੂੰ ਪਤਾ ਐ ਉਹ ਕਦੇ ਮੇਰੇ ਕੋਲ ਨਹੀਂ ਆ ਸਕਦੀ........
........। ਪਰ ਮੈਂ ਉਹਦੇ ਹੰਝੂਆਂ ਸੰਗ ਭਿੱਜੀ ਬੁੱਕਲ ਲਈ ਹਮੇਸ਼ਾ ਉਹਦਾ ਇੰਤਜ਼ਾਰ ਕਰਦਾ ਹਾਂ, ਤਿਲ ਤਿਲ ਮਰਦਾ ਹਾਂ ਤੇ ਉਡੀਕ ਰਿਹਾ ਹਾਂ ਉਸ ਦਿਨ ਨੂੰ ਜਦੋਂ ਫ਼ੇਰ ਪਰਤੀਕ ਇਸ ਕਮਰੇ ਦੀ ਸਫ਼ਾਈ ਕਰੇਗਾ ਤੇ ਸੁੱਟ ਦਿੱਤਾ ਜਾਏਗਾ ਮੈਨੂੰ ਕਿਸੇ ਕੂੜੇਦਾਨ ਵਿੱਚ........।
ਬੱਸ ਇਹੀ ਮੇਰੀ ਜ਼ਿੰਦਗੀ ਸੀ, ਜੋ ਹੁਣ ਰੁਕ ਚੁੱਕੀ ਹੈ ਤੇ ਅੰਤ ਦਾ ਇੰਤਜ਼ਾਰ ਕਰ ਰਹੀ ਹੈ........ ਤੇ ਉਹ ਕੁੜੀ ਤੁਹਾਡੀ "ਜੱਸੀ" ਹੀ ਸੀ, ਜਿਹੜੀ ਅਚਾਨਕ ਆਈ.......... ਮੋਹ ਦੀ ਕੜਾਕੇਦਾਰ ਬਾਰਿਸ਼ 'ਚ ਮੈਨੂੰ ਭਿਉਂ ਕੇ ਅਚਾਨਕ ਹੀ ਹਵਾ ਦੇ ਬੁੱਲੇ ਵਾਂਗ ਅਹੁ ਗਈ.... ਅਹੁ ਗਈ......।
ਜੱਸੀ ਦਾ ਕਾਕਾ/ਪੁੱਤੂ
ਤੁਹਾਡੇ ਸਭ ਲਈ,
ਮਾਮੂਲੀ ਜਿਹਾ ਟੈਡੀ।
Jassi Sangha,
Feb 12, 2011

No comments:
Post a Comment