Wednesday, 29 April 2015

ਮੇਰੀ ਘੁੱਗੀਏ

ਬਾਹਾਂ ਦੀ ਚਾਰਦੀਵਾਰੀ, ਗਲਵੱਕੜੀ ਦੀ ਕੈਦ,
ਬਹੁਤ ਪੁਰਾਣੀਆਂ ਗੱਲਾਂ ਨੇ 
ਮੇਰੀ ਨਵੇਂ ਯੁੱਗ ਦੀਏ ਘੁੱਗੀਏ.....
ਤੂੰ ਬੱਸ ਮੈਨੂੰ ਪੀਂਘ ਝੂਟਦੀ ਨੂੰ ਪਿੱਛੇ ਖੜ ਕੇ ਦੇਖਿਆ ਕਰ
ਤੇ ਆਪ ਵੀ ਖੂਬ ਉੱਚੀਆਂ ਉਡਾਰੀਆਂ ਲਾਇਆ ਕਰ।
ਹਾਂ, ਹੋ ਸਕਦਾ ਤੈਨੂੰ ਵੀ ਕਦੇ ਕਦਾਈਂ
ਮੇਰੀ ਪੀਂਘ ਨੂੰ ਧੱਕਾ ਦੇਣਾ ਪੈ ਜਾਵੇ,
ਪਰ ਅਸੀਂ ਵਿਸ਼ਵਾਸ ਰੱਖੀਏ ਕਿ
ਹਰ ਵਾਰ ਨਵਾਂ ਅਸਮਾਨ ਛੂਹ ਕੇ
ਇੱਕ ਦੂਜੇ ਨੂੰ ਹੀ ਉਡਾਨ ਦੇ ਕਿੱਸੇ ਸੁਣਾਵਾਂਗੇ
...ਤੇ ਇੱਕ ਦੂਜੇ ਦੀ ਗੋਦੀ ਵਿੱਚ ਹੀ ਥਕਾਵਟ ਲਾਹਵਾਂਗੇ।
ਬੱਸ ਤੂੰ ਬਾਹਾਂ ਦੀ ਵਲਗਣ ਅਸੀਮ ਕਰ ਲੈ
ਤੇ ਮੈਂ ਆਪਣੀ ਹੋਂਦ ਨੂੰ ਸਮੇਟ ਕੇ
ਤੇਰੇ ਗਲ ਦੀ ਗਾਨੀ ਕਰ ਲਵਾਂਗੀ
ਮੇਰੀ ਘੁੱਗੀਏ !!!
‪#‎JassiSangha‬

April 27, 2015

No comments:

Post a Comment