ਉਹਦੇ ਨਾਂ, ਮੇਰੇ 'ਚੋਂ ਜਿਸਦੀ ਭਾਅ ਮਾਰਦੀ ਹੈ!
ਜਦੋਂ ਮੈਂ ਨਿੱਕੀ ਹੁੰਦੀ ਸੀ, ਮੇਰੀ ਮੰਮੀ ਕੋਲ ਇੱਕ ਸਿਲਕ ਦਾ ਸੂਟ ਹੁੰਦਾ ਸੀ, ਸ਼ਰਦਈ ਰੰਗ ਦਾ ਤੇ ਉਸ ਚੋਂ ਕਾਲੀ ਜਿਹੀ ਭਾਅ ਮਾਰਦੀ ਹੁੰਦੀ ਸੀ। ਜਾਂ ਕੀ ਪਤਾ ਕਾਲਾ ਹੋਵੇ ਤੇ ਸ਼ਰਦਈ ਭਾਅ ਮਾਰਦੀ ਹੋਵੇ। ਪਤਾ ਨਹੀਂ, ਪਰ ਮੈਨੂੰ ਉਹ ਸੂਟ ਸਭ ਤੋਂ ਸੋਹਣਾ ਲੱਗਦਾ ਸੀ।
ਤੇ ਅੱਜਕਲ੍ਹ ਮੇਰੇ ਵਿਚੋਂ ਤੇਰੀ ਭਾਅ ਮਾਰਦੀ ਹੈ। ਕਿਤੇ ਵੀ ਹੋਵਾਂ, ਮੈਂ ਇਕੱਲੀ ਹੋ ਕੇ ਵੀ ਇਕੱਲੀ ਨਹੀਂ ਹੁੰਦੀ। ਤੂੰ ਚਾਹੇ ਕਿਸੇ ਨੂੰ ਦਿਸਦਾ ਨਹੀਂ, ਪਰ ਤੇਰੀ ਭਾਅ ਮੇਰੇ ਸੋਹੱਪਣ ਦਾ ਹਿੱਸਾ ਹੈ। ਤੇਰੀ ਹੋਂਦ ਦਾ ਇੱਕ ਕਿਣਕਾ ਮੇਰੇ ਕੋਲ ਵੀ ਹੈ। ਤੂੰ ਹੋਰ ਵੱਡਾ ਹੋ ਗਿਆ ਹੈਂ ਤੇ ਮੈਂ ਹੋਰ ਸੋਹਣੀ ਹੋ ਗਈ ਹਾਂ।
ਤੇਰਾ ਧੰਨਵਾਦ ਮੇਰਾ ਹਿੱਸਾ ਬਣਨ ਲਈ!
ਤੇਰਾ ਧੰਨਵਾਦ ਮੈਨੂੰ ਹੋਰ ਸੋਹਣੀ ਬਣਾਉਣ ਲਈ।
ਰੇਲ ਗੱਡੀ ਜਿੰਨਾ ਪਿਆਰ,
ਤੇਰਾ ਹਿੱਸਾ,
ਕਾਲਾ ਜਾਂ ਸ਼ਾਇਦ ਸ਼ਰਦਈ !
(P.s. ਜਦੋਂ ਮੈਂ ਨਿੱਕੀ ਸੀ ਮੈਨੂੰ ਲੱਗਦਾ ਸੀ ਕਿ ਰੇਲ ਗੱਡੀ ਕਾਇਨਾਤ ਦੀ ਸਭ ਤੋਂ ਵੱਡੀ ਤੇ ਅਦਭੁਤ ਸ਼ੈਅ ਹੈ !
ਅੱਜ ਤੂੰ ਮੇਰੀ ਸਭ ਤੋਂ ਪਿਆਰੀ ਤੇ ਅਦਭੁਤ ਸ਼ੈਅ ਹੈਂ!)
No comments:
Post a Comment