ਪਾਣੀ 'ਚ ਡਿੱਗੇ ਸਰੋਂ ਦੇ ਤੇਲ ਦੇ ਤੁਪਕੇ ਜਿਹਾ ਨਾ ਹੋਵੇ ਤਾਂ ,ਜਿੱਧਰ ਨੂੰ ਜੀਅ ਕਰਦਾ , ਜਾਈ ਜਾਂਦੈ...ਤੇ ਮੈਂ ਪਾਣੀ ਵਾਂਗੂੰ ਬੱਸ ਓਹਦੇ ਆਸ ਪਾਸ, ਓਹਦੇ ਫੈਲਾਅ ਦੇ ਅਨੁਸਾਰ ਫੈਲਦੀ ਜਾਂਦੀ ... ਕਦੇ ਕਦੇ ਇੰਝ ਲੱਗਦਾ ਜਿਵੇਂ ਅਲਜਬਰਾ ਦਾ ਕੋਈ ਸਵਾਲ ਹੱਲ ਕਰ ਰਹੀ ਹੋਵਾਂ ! ਬਰੈਕਟਾਂ ਦੇ ਅੰਦਰ ਲੁਕਿਆ ਬੈਠਾ ਉਹ ਤੇ ਬਰੈਕਟ ਦੇ ਬਾਹਰ ਬੈਠੀ ਮੈਂ ! ਪਰ ਅਸਲ ਜ਼ਿੰਦਗੀ 'ਚ ਬ੍ਰੈਕਟ ਕਿਸੇ ਬੰਦ ਬੂਹੇ ਵਾਂਗ ਲੱਗਦੀ ਏ, ਖੌਰੇ ਕਦ ਖੁੱਲੇ ਜਾਂ ਖੁੱਲ੍ਹੇ ਵੀ ਕਿ ਨਾ ! ਪਰ ਬੂਹੇ ਦੇ ਹਿੱਸੇ ਆਇਆ ਐ ਖੁੱਲ੍ਹ ਜਾਣਾ, ਏਨਾ ਵੀ ਜ਼ਿੱਦੀ ਬੂਹਾ ਕਿਹੜਾ ਹੋਇਆ ਭਲਾ ਜਿਹੜਾ ਕਦੇ ਖੁੱਲ੍ਹੇ ਈ ਨਾ..! ਤੇ ਜਦੋਂ ਵੀ ਖੁੱਲ੍ਹਿਆ ,ਬ੍ਰੈਕਟ ਦੇ ਬਾਹਰ ਬੈਠੀ ਹਾਂ ਮੈਂ ਬਿਨਾਂ ਕੁਝ ਨਾਲ ਲਏ, ਸਿੱਧੀ ਗੁਣਾ ਹੋਵਾਂਗੀ ! ਜਵਾਬ ਭਾਵੇਂ ਜੋ ਵੀ ਹੋਊ, ਜਵਾਬ ਦਾ ਇੱਕ ਹਿੱਸਾ ਉਹ ਤੇ ਇੱਕ ਮੈਂ.. ਜਾਂ ਕੁਝ ਉਹਦਾ ਮੇਰਾ ਨਹੀਂ.. ਦੋਨਾਂ ਦਾ ਸੁਮੇਲ ਹੋਵੇਗਾ ਜਵਾਬ ! ਜਾ ਓਏ ਪਰਾਂ, ਸਰੋਂ ਦੇ ਤੇਲ ਜਿਹਾ ਨਾ ਹੋਵੇ ਤਾਂ ਤਿਲਕਵਾਂ ਜਿਹਾ !
-ਇੱਕ ਸਵਾਲ-
(ਸਵਾਲ- ਸਰੋਂ ਦਾ ਤੇਲ ਈ ਕਿਉਂ ਬਈ , ਮਿੱਟੀ ਦਾ ਤੇਲ ਜਾਂ ਪੈਟ੍ਰੋਲ ਕਿਉਂ ਨਹੀਂ ?
ਜਵਾਬ- ਕਿਉਂਕਿ ਸਰੋਂ ਦਾ ਤੇਲ ਆਪਣੇ ਘਰ ਦਾ ਹੁੰਦਾ , ਦੂਜੇ ਤੇਲਾਂ ਵਾਂਗੂੰ ਸਿਰਫ਼ ਬਜ਼ਾਰ 'ਚ ਨਹੀਂ ਮਿਲਦਾ!)
ਨੋਟ- ਇਸ ਸਰੋਂ ਦੇ ਤੇਲ ਦੇ ਤੁਪਕੇ ਦੇ ਸਾਰੇ ਹੱਕ ਰਾਖਵੇਂ ਹਨ ! ਪਾਣੀ ਦੀ ਬਾਲਟੀ ਵੀ ਸਾਡੀ ਤੇ ਉਹ ਇੱਕ ਤੁਪਕਾ ਵੀ ਸਾਡਾ !
-ਜੱਸੀ
#ਖ਼ਿਆਲ #ਇਸ਼ਕ਼ #ਯਾਦ #ਪਿਆਰ #ਰੂਹਾਂ #ਝੱਲੇ #ਪਾਗਲ #ਕਮਲੇ #ਸੋਚਾਂ
#love #soul #randomthoughts #crazythoughts
No comments:
Post a Comment