ਪਰਸੋਂ ਮੇਰਾ ਬੜਾ ਦਿਲ ਕੀਤਾ ਕਿ ਤੈਨੂੰ ਪੁੱਛਾਂ ਕਿ ਕਦੇ ਤੇਰਾ ਦਿਲ ਨਹੀਂ ਕੀਤਾ ਕਿ ਕਾਸ਼ ਆਪਾਂ ਇਕੱਠੇ ਹੁੰਦੇ।
ਫੇਰ ਸੋਚਿਆ ਜੇ ਮੈਨੂੰ ਇਹ ਕੱਲ੍ਹ ਨੂੰ ਵੀ ਮਹਿਸੂਸ ਹੋਇਆ ਤਾਂ ਪੁੱਛਾਂਗੀ।
ਤੇ ਕੱਲ੍ਹ ਸਾਰਾ ਦਿਨ ਇਹੀ ਸੋਚਦੀ ਦੀ ਲੰਘ ਗਈ ਕਿ ਕਿਉਂ . ! ਤੂੰ ਕਹੇਂਗਾ... ਉਹ ਸੁਣੇਗਾ। ਕਹਿਣ ਨਾਲ ਗੱਲ ਕਿੰਨੀ ਨਿੱਕੀ ਹੋ ਜਾਵੇਗੀ।
ਪਰ ਦੇਖ ! ਅੱਜ ਮੈਂ ਲਿਖ ਦਿੱਤਾ
ਤੇ ਤੂੰ ਪੜ੍ਹ ਵੀ ਲਿਆ ਹੋਣਾਂ...
ਪਰ ਤੂੰ ਮੇਰੇ ਵੱਲੋਂ ਤੈਨੂੰ ਅਣਕਿਹਾ ਅਣਸੁਣਿਆ ਕਰ ਦਈਂ
ਤੇ ਹਮੇਸ਼ਾ ਏਦਾਂ ਦਾ ਹੀ ਰਹੀ ਜਿਵੇਂ ਦਾ ਪਰਸੋਂ, ਕੱਲ੍ਹ ਤੇ ਅੱਜ ਸੀ।
-ਜੱਸੀ ਸੰਘਾ, ਨਵੰਬਰ 02,2016
No comments:
Post a Comment